Sunday, April 06, 2025
 
BREAKING NEWS

ਮਨੋਰੰਜਨ

ਲਾਕਡਾਊਨ : ਗਾਇਕਾ ਸ਼ਕੀਰਾ  ਬਣੀ ਆਨਲਾਈਨ ਵਿਦਿਆਰਥੀ

April 26, 2020 05:16 PM
ਅਮਰੀਕਾ : ਗਾਇਕਾ ਸ਼ਕੀਰਾ ਨੇ ਲਾਕਡਾਊਨ ਸਮੇਂ ਅਮਰੀਕਾ ਦੀ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਪ੍ਰਾਚੀਨ ਦਰਸ਼ਨ ਸ਼ਾਸਤਰ 'ਚ ਸ਼ਾਰਟ ਟਰਮ ਡਿਗਰੀ ਕੋਰਸ ਪੂਰਾ ਕੀਤਾ ਹੈ।
ਕੋਲੰਬੀਆਈ ਗਾਇਕਾ ਸ਼ਕੀਰਾ ਫਿਲਹਾਲ ਆਪਣੇ ਦੋਵਾਂ ਬੱਚਿਆਂ ਅਤੇ ਫੁੱਟਬਾਲਰ ਪਤੀ ਜੇਰਾਰਡ ਪੀਕੇ ਨਾਲ ਸਪੇਨ ਵਿਚ ਰਹਿ ਰਹੀ ਹੈ। ਉਸ ਨੇ ਇਕ ਟਵੀਟ 'ਚ ਕਿਹਾ ਕਿ ਮੈਂ ਕੁਝ ਦਿਨਾਂ ਵਿਚ ਹੀ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਚਾਰ ਹਫ਼ਤਿਆਂ ਦਾ ਪ੍ਰਾਚੀਨ ਦਰਸ਼ਨ ਸ਼ਾਸਤਰ ਦਾ ਗ੍ਰੈਜੂਏਟ ਕੋਰਸ ਪੂਰਾ ਕਰ ਲਿਆ ਹੈ  
ਇਹ ਮੇਰੇ ਲਈ ਬਾਹੁਤ ਖ਼ੁਸ਼ੀ ਦੀ ਗੱਲ ਹੈ ਕਿਉਂ ਕਿ ਇਹ ਮੇਰਾ ਸ਼ੌਕ ਵੀ ਸੀ। 
 ਸ਼ਕੀਰਾ ਨੇ ਇਸ ਟਵੀਟ ਦੇ ਨਾਲ ਕੋਰਸ ਪੂਰਾ ਕਰਨ 'ਤੇ ਉਸ ਨੂੰ ਮਿਲੇ ਸਰਟੀਫਿਕੇਟ ਦੀ ਤਸਵੀਰ ਵੀ ਸਾਂਝੀ ਕੀਤੀ ਹੈ।
 

Have something to say? Post your comment

 
 
 
 
 
Subscribe